---Advertisement---

BOOK RELEASED : ਵੱਡਮੁਲੇ ਇਤਿਹਾਸ ਨੂੰ ਸੰਭਾਲਣਾ ਹਰ ਸਿੱਖ ਦਾ ਮੁੱਢਲਾ ਫਰਜ਼-ਚੇਤਨ ਸਿੰਘ

August 30, 2026 7:12 PM
BOOK RELEASED : ਵੱਡਮੁਲੇ ਇਤਿਹਾਸ ਨੂੰ ਸੰਭਾਲਣਾ ਹਰ ਸਿੱਖ ਦਾ ਮੁੱਢਲਾ ਫਰਜ਼-ਚੇਤਨ ਸਿੰਘ
---Advertisement---

book released : ਵਿਦਿਆ ਦੇ ਪ੍ਰਚਾਰ ਪ੍ਰਸਾਰ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ-ਸਤਨਾਮ ਮਾਣਕ

ਜਲੰਧਰ-BOOK RELEASED “ਸ਼ਹਾਦਤ ਦੀਆਂ ਪੈੜਾਂ” : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਬੀਬੀ ਗੁਰਲੀਨ ਕੌਰ ਦੇ ਪ੍ਰਵਾਰ ਵਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪੁਆਏ ਗਏ। ਅੱਜ ਦੇ ਵਿਸ਼ੇਸ਼ ਦੀਵਾਨ ਵਿੱਚ ਭਾਸ਼ਾ ਵਿਭਾਗ ਦੀ ਸਾਬਕਾ ਡਾਇਰੈਕਟਰ ਅਤੇ ਵਿਦਵਾਨ ਲੇਖਿਕਾ ਡਾਕਟਰ ਜਗਦੀਸ਼ ਕੌਰ ਵਾਡੀਆ ਜੀ ਦੁਆਰਾ ਲਿਖਿਤ ਇਤਿਹਾਸਕ ਪੁਸਤਕ “ਸ਼ਹਾਦਤ ਦੀਆਂ ਪੈੜਾਂ” ਰਿਲੀਜ਼ ਕੀਤੀ ਗਈ।

ਵਾਡੀਆ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਸ੍ਰ ਇਕਬਾਲ ਸਿੰਘ ਅਤੇ ਸ੍ਰ ਗੁਲਾਗਾਓਂ ਸਿੰਘ ਜੀ ਦੇ ਉੱਦਮ ਸਦਕਾ ਅਤੇ ਮਹਾਂਮੰਡਲੇਸ਼ਵਰ ਸ਼੍ਰੀਮਾਨ ਸੰਤ ਸ਼ਾਂਤਾ ਨੰਦ ਜੀ ਦੇ ਅਸ਼ੀਰਵਾਦ ਸਦਕਾ ਇਹ ਇਤਿਹਾਸਕ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਸੰਗਤਾਂ ਨੂੰ ਅਰਪਣ ਕੀਤੀ ਗਈ। ਸੰਤ ਸ਼ਾਂਤਾ ਨੰਦ ਜੀ ਨੇ ਇਸ ਮੌਕੇ ਤੇ ਪ੍ਰਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸ੍ਰ ਚੇਤਨ ਸਿੰਘ ਜੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਹਰ ਸਿੱਖ ਬੱਚਾ ਗੁਰਬਾਣੀ ਨਾਲ ਜੁੜਨ ਦਾ ਯਤਨ ਕਰੇ ਉਥੇ ਨਾਲ ਹੀ ਆਪਣੇ ਇਤਿਹਾਸ ਨੂੰ ਸੰਭਾਲਣ ਅਤੇ ਪੜ੍ਹਨ ਦਾ ਯਤਨ ਕਰਦੇ ਹੋਏ ਸਹੀ ਸੇਧ ਲਵੇ।

ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ ਨੇ ਖੁਸ਼ੀ ਪ੍ਰਗਟ ਕੀਤੀ ਕਿ ਵਾਡੀਆ ਜੀ ਦੇ ਪ੍ਰਵਾਰ ਨੇ ਪੁਸਤਕ ਛਪਵਾ ਕੇ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਮਾਣਕ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਸਮੁੱਚੇ ਪੰਜਾਬੀਆਂ ਵਿੱਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਕ਼ਾਇਦਾ-ਏ-ਨੂਰ ਬੱਚਿਆਂ ਦੀ ਪੁਸਤਕ ਪ੍ਰਕਾਸ਼ਤ ਕਰਵਾ ਤਕਸੀਮ ਕੀਤੀ ਗਈ ਸੀ, ਜਿਸ ਨਾਲ ਪੂਰੇ ਪੰਜਾਬੀਆਂ ਦੀ ਸਾਖਰਤਾ ਦਰ 78% ਤੋਂ ਵੀ ਵੱਧ ਹੋ ਗਈ ਸੀ।

ਇਸ ਮੌਕੇ ਤੇ ਸ੍ਰ ਬੇਅੰਤ ਸਿੰਘ ਸਰਹੱਦੀ ਜੀ ਨੇ ਵੀ ਸਿੱਖ ਬੱਚਿਆਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਡਾਕਟਰ ਵਾਡੀਆ ਜੀ ਲਿੱਖਣ ਸ਼ੈਲੀ ਦੀ ਸ਼ਲਾਘਾ ਕਰਦਿਆਂ ਸਰਹੱਦੀ ਜੀ ਨੇ ਕਿਹਾ ਕਿ ਡਾਕਟਰ ਵਾਡੀਆ ਨੇ ਜਿਥੇ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਪੁਸਤਕਾਂ ਲਿਖੀਆਂ ਉਥੇ ਨਾਲ ਹੀ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਖ਼ਲੀਲ ਜ਼ਿਬਰਾਨ ਦੀਆਂ ਕਿਤਾਬਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸਕੱਤਰ ਇੰਦਰਪਾਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ‌‌‌ ਜੀ ਨੇ ਦੱਸਿਆ ਕਿ ਡਾਕਟਰ ਵਾਡੀਆ ਜਿੱਥੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਸੀ ਉਥੇ ਨਾਲ ਹੀ ਬਹੁਤ ਆਲ਼ਾ ਦਰਜੇ ਦੀਆਂ ਪੁਸਤਕਾਂ ਲਿਖਣ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ ਜਿਸ ਦੇ ਬਦਲੇ ਅਨੇਕਾਂ ਸੰਸਥਾਵਾਂ ਨੇ ਡਾਕਟਰ ਵਾਡੀਆ ਜੀ ਨੂੰ ਸਨਮਾਨਿਤ ਕੀਤਾ ।

ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਜਨਰਲ ਸਕੱਤਰ ਸ੍ਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਬਵੇਜਾ, ਪੱਤਰਕਾਰ ਜੇ.ਐਸ. ਸੋਢੀ ਅਤੇ ਗੀਤਾ ਵਰਮਾ, ਸੰਗਤ ਰਾਮ, ਕੁਲਵਿੰਦਰ ਸਿੰਘ ਗਾਖ਼ਲ, ਰਾਕੇਸ਼ ਮਹਾਜਨ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਸਤਪਾਲ ਸਿੰਘ ਅਲਗ ਆਦਿ ਪਤਵੰਤੇ ਸੱਜਣ ਹਾਜ਼ਰ ਸਨ। ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ।

Join WhatsApp

Join Now

Leave a Comment