---Advertisement---

DERA SACHKHAND BALLAN ਵਿਖੇ ਸਤਿਗੁਰੂ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਬਰਸੀ ‘ਤੇ ਭਾਵਪੂਰਨ ਸ਼ਰਧਾਂਜਲੀ

June 11, 2026 1:12 PM
ਡੇਰਾ ਸੱਚਖੰਡ ਬੱਲਾਂ ਵਿਖੇ ਸਤਿਗੁਰੂ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਬਰਸੀ 'ਤੇ ਭਾਵਪੂਰਨ ਸ਼ਰਧਾਂਜਲੀ
---Advertisement---

ਜਲੰਧਰ । DERA SACHKHAND BALLAN : ਡੇਰਾ ਸੱਚਖੰਡ ਬੱਲਾਂ ਵਿਖੇ ਅੱਜ 11 ਜੂਨ ਨੂੰ ਸਤਿਗੁਰੂ ਸਵਾਮੀ 108 ਸੰਤ ਸਰਵਣ ਦਾਸ ਮਹਾਰਾਜ ਜੀ ਦੀ ਬਰਸੀ ‘ਤੇ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਬਹੁਤ ਵੱਡੀ ਗਿਣਤੀ ਵਿਚ ਸੰਗਤ ਡੇਰੇ ਉਹਨਾਂ ਨੂੰ ਮੱਥਾ ਟੇਕਣ ਪਹੁੰਚੀ ਤੇ ਬਾਣੀ ਦਾ ਸ਼ਰਵਨ ਕੀਤਾ। ਸੰਤ ਨਿਰੰਜਣ ਦਾਸ ਜੀ ਨੇ ਵੀ ਉੱਚ ਵਿਚਾਰ ਸੁਣੇ ਤੇ ਬਾਣੀ ਦਾ ਆਨੰਦ ਮਾਣਿਆ।

ਭਾਰੀ ਸੰਖਿਆ ਵਿਚ ਆਈ ਸੰਗਤ ਨੂੰ ਕਿਸੀ ਤਰਾਂ ਦੀ ਤੰਗੀ ਨਾ ਹੋਵੇ, ਇਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਤੇ ਇਥੇ 24 ਘੰਟੇ ਸੰਗਤ ਨੇ ਡਿਊਟੀ ਦਿੱਤੀ।

ਬਹੁਤ ਜਿਆਦਾ ਗਰਮੀ ਹੋਣ ਕਰਕੇ ਇਸ ਮੌਕੇ ਤੇ ਪੂਰਾ ਦਿਨ ਕਈ ਤਰਾਂ ਦੇ ਮਿੱਠੇ ਪਾਣੀ ਦਾ ਸਟਾਲ ਲਗਾਇਆ ਗਿਆ ਤੇ ਛਬੀਲ ਵੰਡੀ ਗਈ। ਲੋਕਾਂ ਨੇ ਤੇ ਖਾਸ ਕਰ ਬੱਚਿਆਂ ਨੇ ਮਿੱਠੀ ਲੱਸੀ, ਮੈਂਗੋ ਸ਼ੇਕ, ਨਿੰਬੂ ਪਾਣੀ, ਜਲ ਜੀਰਾ ਆਦਿ ਦੀ ਛਬੀਲ ਦਾ ਆਨੰਦ ਉਠਾਇਆ।

ਡੇਰਾ ਸੱਚਖੰਡ ਬੱਲਾਂ ਵਿਖੇ ਸਤਿਗੁਰੂ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਬਰਸੀ ‘ਤੇ ਛਬੀਲ ਵੰਡੀ ਗਈ .

ਇਸ ਮੌਕੇ ਤੇ ਬੂਟੇ ਵੀ ਲਾਏ ਗਏ। ਅੱਖਾਂ ਦੇ ਚੈਕਅਪ ਕੈਂਪ ਦਾ ਬਹੁਤ ਸਾਰੀ ਸੰਗਤ ਨੇ ਲਾਭ ਲਿਆ। ਹੱਡੀਆਂ ਦਾ ਚੈਕਅਪ ਕੈਂਪ ਵੀ ਲਗਾਇਆ ਗਿਆ ਤੇ ਇਸ ਵਿਚ ਮਾਹਿਰਾਂ ਨੇ ਜਾਂਚ ਕੀਤੀ ਤੇ ਨਾਲ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ। ਖੂਨ ਦਾਨ ਕੈਂਪ ਵਿਚ ਕਈ ਲੋਕਾਂ ਨੇ ਯੋਗਦਾਨ ਪਾਇਆ। ਡਾਕਟਰ ਮਨਪ੍ਰੀਤ ਨੇ ਇਸ ਵਿਚ ਸੇਵਾਂਵਾਂ ਦਿੱਤੀਆਂ।

ਇਸ ਮੌਕੇ ਤੇ ਸੰਤ ਮਨਦੀਪ ਦਾਸ, ਸੰਤ ਵੀਰ ਸਿੰਘ ਹਿਤਕਾਰੀ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਲੇਖਰਾਜ ਜੀ ਨੂਰਪੁਰ, ਸੰਤ ਅਸ਼ੋਕ ਚਕ੍ਰਵਰਤੀ ਜੀ, ਸੰਤ ਲਖਵਿੰਦਰ ਦਾਸ ਜੀ ਆਦਿ ਨੇ ਹਾਜ਼ਿਰੀ ਲਗਵਾਈ।

ਇਥੇ ਜਿਕਰਯੋਗ ਹੈ ਸੰਤ ਸਰਵਣ ਦਾਸ ਜੀ ਦਾ ਜਨਮ 15 ਫਰਵਰੀ, 1895 ਨੂੰ ਗਿੱਲ ਪੱਟੀ, ਬਠਿੰਡਾ ਵਿੱਚ ਉਨ੍ਹਾਂ ਦੇ ਪਿਤਾ ਬਾਬਾ ਪਿੱਪਲ ਦਾਸ ਜੀ ਅਤੇ ਉਨ੍ਹਾਂ ਦੀ ਮਾਤਾ ਬੀਬੀ ਸ਼ੋਭਾਵੰਤੀ ਜੀ ਦੇ ਘਰ ਹੋਇਆ ਸੀ।

ਆਪਣੇ ਪਿਤਾ ਦੇ ਸਵਰਗ ਸਿਧਾਰਨ ਬਾਅਦ, ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਮੁੱਖ ਸੰਤ ਦੀ ਜ਼ਿੰਮੇਵਾਰੀ ਸੰਭਾਲੀ। ਸੰਤ ਸਰਵਣ ਦਾਸ ਉਹ ਵਿਅਕਤੀ ਸਨ ਜਿਨ੍ਹਾਂ ਨੇ ਵਾਰਾਣਸੀ ਵਿੱਚ ਸੰਤ ਰਵਿਦਾਸ ਜਨਮ ਸਥਾਨ ਮੰਦਰ ਦੀ ਇਤਿਹਾਸਕ ਖੋਜ ਕੀਤੀ। ਉਨ੍ਹਾਂ ਨੇ ਡੇਰਾ ਪਰਿਸਰ ਵਿੱਚ ਇੱਕ ਸਕੂਲ ਦੀ ਸਥਾਪਨਾ ਕੀਤੀ। ਉਹ ਬੱਚਿਆਂ ਨੂੰ ਸਿੱਖਿਆ ਨਹੀਂ ਦੇਣ ਦੇ ਸਭ ਤੋਂ ਵੱਡੇ ਦੁਸ਼ਮਣ ਹਨ।

ਉਹਨਾਂ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਦੇ ਉੱਤਰਾਧਿਕਾਰੀ ਸੰਤ ਨਿਰੰਜਣ ਦਾਸ ਜੀ ਬਣੇ ਜਿਹਨਾਂ ਨੂੰ ਧਰਮ ਅਤੇ ਮਨੁੱਖਤਾ ਦੀ ਸੇਵਾ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ । ਉਹ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਾਰਾਣਸੀ ਦੇ ਸੀਰ ਗੋਵਰਧਨ ਦੇ ਚੇਅਰਮੈਨ ਵੀ ਹਨ।

CONTROL ROOM TABLE.

Join WhatsApp

Join Now

Leave a Comment