---Advertisement---

JOD MELA : ਪੀਰ ਬਾਬਾ ਬੁਲੰਦੀ ਸ਼ਾਹ ਜੀ ਅਤੇ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਰਾਏਪੁਰ ਰਸੂਲਪੁਰ ਵਿੱਖੇ ਮਨਾਇਆ

June 25, 2026 5:50 PM
ਜੀ ਅਤੇ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਰਾਏਪੁਰ ਰਸੂਲਪੁਰ ਵਿੱਖੇ ਮਨਾਇਆ
---Advertisement---

JALANDHAR . JOD MELA : ਪੀਰ ਬਾਬਾ ਬੁਲੰਦੀ ਸ਼ਾਹ : ਅੱਜ 25/06/2026 ਨੂੰ ਪਿੰਡ ਰਾਏਪੁਰ ਰਸੂਲਪੁਰ ਵਿੱਖੇ ਪੀਰ ਬਾਬਾ ਬੁਲੰਦੀ ਸ਼ਾਹ ਦਰਬਾਰ ਵਿੱਖੇ ਪ੍ਰਬੰਧਕੀ ਕਮੇਟੀ ਵਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ.
ਸੰਤ ਨਿਰਮਲ ਦਾਸ ਜੀ ਬਾਬੇ ਜੋੜੇ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਪ੍ਰਬੰਧਕੀ ਕਮੇਟੀ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ.
ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਸੰਜੀਵ ਰਾਜਾ, ਕੱਵਾਲ ਅਮਾਨ ਅਲੀ ਖਾਨ ਅਤੇ ਗਾਇਕਾ ਰਿਤੂ ਨੂਰਾ ਵਲੋਂ ਦਰਬਾਰ ਤੇ ਪੀਰਾਂ ਫਕੀਰਾਂ ਦਾ ਗੁਣਗਾਨ ਕੀਤਾ ਗਿਆ.

ਸਲਾਨਾ ਜੋੜ ਮੇਲਾ ਰਾਏਪੁਰ ਰਸੂਲਪੁਰ ਵਿੱਖੇ ਮਨਾਇਆ, ਕੱਵਾਲ ਅਮਾਨ ਅਲੀ ਖਾਨ ਨੇ ਸਮਾ ਬੰਨ੍ਹ ਲਿਆ –

ਪ੍ਰਬੰਧਕੀ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸੇਸ਼ ਤੌਰ ਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ. ਇਸ ਮੌਕੇ ਤੇ ਸਾਬਕਾ ਐੱਸ ਐੱਸ ਪੀ ਰਜਿੰਦਰ ਸਿੰਘ, ਸੁਖਜਿੰਦਰ ਵਿਰਦੀ, ਗੁਰਵੀਰ ਵਿਰਦੀ ਅਤੇ ਪਾਰਿਵਾਰਿਕ ਮੈਂਬਰ, ਜਸਵਿੰਦਰ ਬਲ, ਸਰਪੰਚ ਵਿਜੇ ਨੰਗਲ, ਸੀ ਕੇ ਜੱਸੀ ਰਵਿਦਾਸੀਆ ਟੀਵੀ, ਰਾਕੇਸ਼ ਕੁਮਾਰ, ਹੈਰੀ ਕੁਮਾਰ ਆਰ ਏਮ ਸੀ, ਕਰਨ ਬਲ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ.

Join WhatsApp

Join Now

Leave a Comment