ਜਲੰਧਰ -TALHAN : ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਦੇ 75ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਬਾਲੀ ਪਰਿਵਾਰ ਵੱਲੋ ਲੰਗਰ ਲਗਾਇਆ ਗਿਆ। ਗੁਰੁਦਆਰਾ ਸਾਹਿਬ ਨੂੰ ਜਾਣ ਵਾਲੀਆ ਸੰਗਤਾਂ ਨੇ ਜੂਸ ਅਤੇ ਨਿਊਡਲ ਦਾ ਲੰਗਰ ਛਕਿਆ ਅਤੇ ਬਾਲੀ ਪਰਿਵਾਰ ਨੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਮਨਜੀਤ ਬਾਲੀ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਚ ਭਾਰੀ ਰੌਣਕਾਂ ਲੱਗੀਆਂ ਅਤੇ ਦੂਰ ਦੂਰ ਤੋ ਸੰਗਤਾਂ ਨੇ ਆ ਕੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੇਲੇ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਮਾਤਾ ਗੁਰਮੇਜ ਕੌਰ, ਗੁਲਜੀਤ ਬਾਲੀ, ਪਿੰਡ ਦੇ ਸਰਪੰਚ ਰਣਜੀਤ ਕੌਰ, ਦਵਿੰਦਰ ਕੁਮਾਰ ਪੰਚ, ਧਰਮਿੰਦਰ ਬਾਲੀ, ਕੇਵਲ ਕ੍ਰਿਸ਼ਨ, ਮਾਤਾ ਬਿਮਲਾ ਰਾਣੀ, ਪਰਦੀਪ ਕੌਰ, ਪਰਮਿੰਦਰ ਕੌਰ, ਨਿਸ਼ਾ, ਕਾਂਤਾ ਦੇਵੀ, ਕ੍ਰਿਸ਼ਨਾ ਦੇਵੀ, ਪੂਜਾ ਬਾਲੀ, ਪਰਸੋਤਮ ਗੋਗੀ ਸਕੱਤਰ ਓਬੀਸੀ ਮੋਰਚਾ ਪੰਜਾਬ, ਹੁਸਨ ਲਾਲ ਬਾਲੀ ਸਾਬਕਾ ਪੰਚ, ਪਲਵਿੰਦਰ ਸਿੰਘ ਬੰਟੀ, ਸੰਨੀ ਚਾਹਲ, ਗੁਰਸਹਿਜ ਬਾਲੀ, ਰਾਸ਼ਿਕਾ ਕੌਰ, ਰਾਘਵੀ ਕੌਰ, ਮਨਰਾਜ ਕੌਰ, ਸਰੂਤੀ ਕੁਮਾਰੀ, ਮਨਰਾਜ ਬਾਲੀ, ਗੁਰਸਿਮਰ ਚਾਹਲ, ਸਾਰਿਤਾ ਚਾਹਲ ਨੇ ਖੂਬ ਸੇਵਾ ਕੀਤੀ ਅਤੇ ਸੰਗਤਾਂ ਦਾ ਅਸ਼ੀਰਵਾਦ ਲਿਆ।
TALHAN : ਤੱਲ੍ਹਣ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਬਾਲੀ ਪਰਿਵਾਰ ਨੇ ਲੰਗਰ ਲਗਾਇਆ
By News War
June 25, 2026 5:50 PM
---Advertisement---






