---Advertisement---

ਰਵਿਦਾਸਿਆ ਸਮਾਜ ਹੱਕ ਲੈਣ ਲਈ 28 june ਤੋਂ ਬਜਾਏਗਾ ਬਿਗੁਲ, ਫਗਵਾੜਾ ਦੇ ਜਾਗ੍ਰਿਤੀ ਚੇਤਨਾ ਸਮਾਗਮ ‘ਚ ਸ਼ਕਤੀ ਪ੍ਰਦਰਸ਼ਨ

June 7, 2026 6:02 PM
ਹੱਕ ਲੈਣ ਲਈ 28 june ਤੋਂ ਬਜਾਏਗਾ ਬਿਗੁਲ, ਫਗਵਾੜਾ ਦੇ ਜਾਗ੍ਰਿਤੀ ਚੇਤਨਾ ਸਮਾਗਮ 'ਚ ਸ਼ਕਤੀ ਪ੍ਰਦਰਸ਼ਨ
---Advertisement---

ਜਲੰਧਰ . ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਦੀ ਤਿਆਰੀ ‘ਤੇ ਚਰਚਾ ਕਰਨ ਲਈ ਅੱਜ ਸੰਤ ਸਮਾਜ ਦੀ ਇੱਕ ਵਿਸ਼ੇਸ਼ ਮੀਟਿੰਗ ਡੇਰਾ ਸੰਤ ਸਰਵਣ ਦਾਸ ਜੀ, ਸੱਚਖੰਡ ਬੱਲਾਂ ਜਲੰਧਰ ਵਿੱਚ ਕਰਵਾਈ ਗਈ। ਇਹ ਬੈਠਕ ਅਖਿਲ ਭਾਰਤੀ ਰਵਿਦਾਸਿਆ ਧਰਮ ਸੰਗਠਨ ਦੇ ਬੈਨਰ ਥੱਲੇ ਹੋਈ ਜਿਸਦੇ ਚੇਅਰਮੈਨ ਸੰਤ ਨਿਰੰਜਨ ਦਾਸ ਜੀ ਨੇ।

ਇਸ ਵਿਚ ਚੀਫ ਗੈਸਟ ਨਿਰੰਜਨ ਚੀਮਾ ਜਨਰਲ ਸੈਕਟਰੀ ਸੀ ਜਿਹਨਾਂ ਨੇ ਸਟੇਜ ਤੋਂ ਸਖਤ ਸ਼ਬਦਾਂ ਵਿਚ ਕਿਹਾ ਕਿ ਅਸੀਂ ਜਨਗਣਨਾ ਵਿੱਚ ਰਵਿਦਾਸਿਆ ਧਰਮ ਦੇ ਕਾਲਮ ਦੀ ਮੰਗ ਕਰਦੇ ਹਾਂ। ਉਹਨਾਂ ਨੇ ਕਿਹਾ, ਅਸੀਂ ਪਹਿਲਾਂ ਵੀ ਸਰਕਾਰਾਂ ਝੁਕਾਈਆਂ ਨੇ ਤੇ ਹੁਣ ਵੀ ਝੁਕਾ ਕੇ ਛੱਡਾਂਗੇ | ਇਸ ਕੰਮ ਲਈ ਸੰਤ ਨਿਰੰਜਨ ਦਾਸ ਜੀ ਨੇ, ਰਵਿਦਾਸਿਆ ਸਮਾਜ ਨੇ, ਅਤੇ ਸੇਵਾਦਾਰਾਂ ਨੇ ਰਾਤ ਦਿਨ ਇਕ ਕੀਤਾ ਹੋਇਆ ਹੈ।

ਉਹਨਾਂ ਕਿਹਾ, ਇਸ ਸੰਬੰਧ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਅਵਗਤ ਕਰਵਾ ਦਿੱਤਾ ਗਿਆ ਹੈ ਤੇ ਮੇਂਬਰ ਪਾਰਲਿਆਮੇਂਟ ਨੂੰ ਵੀ ਲਿਖਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਵਕ਼ਤ ਸਾਨੂੰ ਸਭ ਨੂੰ ਮਿਲ ਜੁਲ ਕੇ ਹੰਬਲਾ ਮਾਰਨ ਦੀ ਲੋੜ ਹੈ । 28 ਜੂਨ ਨੂੰ ਫਗਵਾੜਾ ਦੀ ਅਨਾਜ ਮੰਡੀ ਵਿਚ, ਉਹਨਾਂ ਕਿਹਾ, ਜਾਗ੍ਰਿਤੀ ਚੇਤਨਾ ਸਮਾਗਮ ਹੋ ਰਿਹਾ ਜਿਸ ਵਿਚ ਸਰਕਾਰ ਨੂੰ ਸਾਡੀ ਸ਼ਕਤੀ ਦਾ ਪਤਾ ਚਲੇਗਾ। ਸਮਾਗਮ ਵਿਚ ਕਰੀਬ ਦੋ ਲੱਖ ਸੰਗਤਾਂ ਦੇ ਆਉਣ ਦੀ ਸੰਭਾਵਨਾ ਹੈ।

ਇਸ ਵਿਚ ਹੋਰ ਬੁਲਾਰਿਆਂ ਨੇ ਵੀ ਕਿਹਾ ਕਿ ਸਾਨੂੰ ਅਪਣੇ ਹੱਕ ਲੈਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਇਸ ਸਮਾਗਮ ਵਿਚ ਹੁਮਹੁਮਾ ਕੇ ਪਹੁੰਚਣਾ ਚਾਹੀਦਾ ਹੈ। ਅੱਜ ਸਮਾਗਮ ਵਿਚ ਸੰਤ ਸਮਾਜ ਨੇ ਚਾਰ ਪੜਾਵਾਂ ਦੇ ਤਹਿਤ ਅੱਜ ਲੇਖਕਾਂ, ਵਿਦਵਾਨਾਂ ਤੋਂ ਅਲਾਵਾ ਸਾਰੇ ਸਬੰਧਤ ਪ੍ਰਤੀਨਿਧੀਆਂ, ਧਾਰਮਿਕ ਸੰਗਠਨਾਂ ਅਤੇ ਸ਼ਰਧਾਲੂਆਂ ਨਾਲ ਵਿਚਾਰ ਵਟਾਂਦਰਾ ਕੀਤਾ।

ਜਾਣਕਾਰੀ ਅਨੁਸਾਰ, ਸੰਤ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਜਨਮ ਦਿਵਸ 20 ਫਰਵਰੀ, 2027 ਨੂੰ ਦੁਨੀਆ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਸ਼ਨ ਵਾਰਾਣਸੀ ਵਿੱਚ ਸ੍ਰੀ ਗੁਰੂ ਰਵਿਦਾਸ ਜਨਮਭੂਮੀ ਅਸਥਾਨ ਵਿਖੇ ਹੋਵੇਗਾ। ਇਸਦੀਆਂ ਤਿਆਰੀਆਂ ਪੰਜਾਬ ਸਹਿਤ ਦੁਨੀਆਂ ਭਰ ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਇਹ ਦੱਸਿਆ ਗਿਆ ਹੈ ਕਿ ਵਾਰਾਣਸੀ ਵਿੱਚ ਹੋਣ ਵਾਲੇ ਇਕੱਠ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਸੰਤ, ਉੱਘੀਆਂ ਸ਼ਖਸੀਅਤਾਂ ਅਤੇ ਸਮਾਜਿਕ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਇਤਿਹਾਸਕ ਅਤੇ ਸ਼ਾਨਦਾਰ ਜਸ਼ਨ ਨੂੰ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਆਉਣ ਵਾਲੇ ਸਮਾਗਮਾਂ ਅਤੇ ਪ੍ਰਬੰਧਾਂ ਲਈ ਇੱਕ ਬਲੂਪ੍ਰਿੰਟ ਵੀ ਤਿਆਰ ਕੀਤਾ ਜਾਵੇਗਾ।

ਇਹ ਲੋਕ ਰਹੇ ਮੌਜੂਦ

ਸਮਾਗਮ ਵਿਚ ਪੂਰੇ ਸੰਤ ਸਮਾਜ ਦੀਆਂ ਕਮੇਟੀਆਂ ਦੇ ਅਹੁਦੇਦਾਰ, ਸੰਤ ਸਮਾਜ ਤੇ ਭਾਰੀ ਗਿਣਤੀ ਵਿਚ ਸੇਵਾਦਾਰਾਂ ਤੋਂ ਅਲਾਵਾ ਡੇਰੇ ਦੇ ਟਰੱਸਟੀ ਡਾ ਬਲਵੀਰ ਮੰਨਣ, ਰਾਜ ਕੁਮਾਰ ਫਿਲੌਰ, ਪ੍ਰਧਾਨ ਸੁਖਦੇਵ ਸੁੱਖੀ, ਲੇਖਕ ਮਦਨ ਜਲੰਧਰੀ, ਸਤਪਾਲ ਸਾਹਲੋ, ਮਨਜੀਤ ਰਾਏ ਬੱਲ, ਮਹਿੰਦਰ ਮਹੇੜੂ, ਗਾਇਕ ਐਸ ਐਸ ਆਜ਼ਾਦ, ਨੀਲਮ ਜੱਸਲ, ਰਜਨੀ ਠੱਕਰਵਾਲ,ਬਬਲੀ ਵਿਰਦੀ, ਬਲਵਿੰਦਰ ਬਿੱਟੁ ਕੁਲਵੰਤ ਕਾਜਲਾ, ਸੀਕੇ ਜੱਸੀ ਰਵਿਦਾਸੀਆ ਟੀਵੀ, ਰਕੇਸ਼ ਕੁਮਾਰ ਬੱਲਾਂ ਟੀਵੀ, ਰਜਿੰਦਰ ਕਲੇਰ ਕਾਂਸ਼ੀ ਟੀਵੀ, ਸੁਰਿੰਦਰ ਰਵਿਦਾਸੀਆ ਟੀਵੀ, ਜਤਿੰਦਰ ਬੱਧਣ, ਕਮਲ ਸਾਂਪਲਾ, ਸਤੀਸ਼ ਸੁਮਨ, ਵਿੱਕੀ ਕੁਰਾਲਾ, ਗੁਰਪ੍ਰੀਤ ਮਸੀਤੀ ਆਦਿ ਖਾਸ ਤੌਰ ਤੇ ਮੌਜੂਦ ਰਹੇ ।

Join WhatsApp

Join Now

Leave a Comment